ਤਾਜ਼ਾ ਖਬਰਾਂ
BREAKING

ਤਲਵੰਡੀ ਸਾਬੋ ਦੇ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਦਾ ਸੜਕ ਹਾਦਸੇ ਵਿੱਚ ਦੇਹਾਂਤ, ਅੱਜ ਬਠਿੰਡਾ ਵਿੱਚ ਅੰਤਿਮ ਸੰਸਕਾਰ


 

ਤਲਵੰਡੀ ਸਾਬੋ (ਬਠਿੰਡਾ), 03 ਅਪ੍ਰੈਲ  ( ਪੰਜਾਬ ਸਮਾਚਾਰ ਬਿਓਰੋ )

ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ 'ਤੇ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਜੋ ਬੀਤੀ ਸ਼ਾਮ ਹਰਿਆਣਾ ਦੇ ਸੋਨੀਪਤ ਕੋਲ ਸੜਕੀ ਹਾਦਸੇ ਦਾ ਸ਼ਿਕਾਰ ਹੋ ਕੇ ਅਕਾਲ ਚਲਾਣਾ ਕਰ ਗਏ ਸਨ, ਦੀ ਮ੍ਰਿਤਕ ਦੇਹ ਅੱਜ ਸਵੇਰੇ ਉਨ੍ਹਾਂ ਦੀ ਬਠਿੰਡਾ ਵਿਚਲੀ ਰਿਹਾਇਸ਼ ਵਿਖੇ ਪਹੁੰਚ ਗਈ ਹੈ।ਹਲਕੇ ਤੋਂ ਕਾਂਗਰਸੀ ਵਰਕਰ ਉਨ੍ਹਾਂ ਦੀ ਬਠਿੰਡਾ ਰਿਹਾਇਸ਼ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਹਨ ਜਦੋਂਕਿ ਪਰਿਵਾਰਿਕ ਸੂਤਰਾਂ ਮੁਤਾਬਿਕ ਜਟਾਣਾ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਬਠਿੰਡਾ ਦੀ ਦਾਣਾ ਮੰਡੀ ਨੇੜਲੇ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

 

 

PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
  

© Punjab Lok Samachar | All Rights Reserved