ਤਾਜ਼ਾ ਖਬਰਾਂ
BREAKING

ਰਾਜ ਸਭਾ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ – “ਜਨਤਾ ਦੇ ਮੁੱਦੇ ਉਠਾਉਣਾ ਕੋਈ ਅਪਰਾਧ ਨਹੀਂ”

 


ਨਵੀਂ ਦਿੱਲੀ, 03 ਅਪ੍ਰੈਲ  ( ਪੰਜਾਬ ਸਮਾਚਾ
 ਰ ਬਿਓਰੋ )

ਆਮ ਆਦਮੀ ਪਾਰਟੀ ਵਲੋਂ ਰਾਜ ਸਭਾ 'ਚ ਉੱਪ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਆਪਣੇ ਬਿਆਨ ਵਿਚ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਜਦੋਂ ਵੀ ਮੈਨੂੰ ਸੰਸਦ ਵਿਚ ਬੋਲਣ ਦਾ ਮੌਕਾ ਮਿਲਦਾ ਹੈ, ਮੈਂ ਜਨਤਾ ਦੇ ਮੁੱਦੇ ਉਠਾਉਂਦਾ ਹਾਂ। ਪਰ ਕੀ ਜਨਤਾ ਦੇ ਮੁੱਦੇ ਉਠਾਉਣਾ ਕੋਈ ਅਪਰਾਧ ਹੈ। ਜਨਤਾ ਦੇ ਮੁੱਦੇ ਉਠਾਉਣ ਦਾ ਫਾਇਦਾ ਆਮ ਆਦਮੀ ਨੂੰ ਹੋਇਆ ਹੈ। ਰਾਘਵ ਚੱਢਾ ਅਨੁਸਾਰ ਜਦੋਂ ਜਦੋਂ ਵੀ ਉਨ੍ਹਾਂ ਨੇ ਲੋਕਾਂ ਦੇ ਮੁੱਦੇ ਉਠਾਏ ਹਨ, ਉਨ੍ਹਾਂ ਨੂੰ ਲੋਕਾਂ ਦਾ ਅਥਾਹ ਪਿਆਰ ਮਿਲਿਆ ਹੈ ਤੇ ਉਨ੍ਹਾਂ ਨੇ ਲੋਕਾਂ ਨੂੰ ਇਸੇ ਤਰਾਂ ਉਨ੍ਹਾ ਦਾ ਸਾਥ ਦੇਣ ਦੀ ਅਪੀਲ; ਕੀਤੀ।

 

 

PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
  

© Punjab Lok Samachar | All Rights Reserved