ਤਾਜ਼ਾ ਖਬਰਾਂ
BREAKING

ਐਡਵੋਕੇਟ ਧਾਮੀ ਵਲੋਂ ਕੇਂਦਰ ਸਰਕਾਰ ਵਲੋਂ ਪਾਕਿਸਤਾਨ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਤੋਂ 200 ਰੁਪਏ ਸਰਹੱਦ ਐਂਟਰੀ ਫੀਸ ਵਾਪਿਸ ਲੈਣ ਦੀ ਅਪੀਲ

 


ਅੰਮ੍ਰਿਤਸਰ, 1 ਅਪ੍ਰੈਲ ( ਪੰਜਾਬ ਸਮਾਚਾਰ ਬਿਓਰੋ )

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਵਲੋਂ ਗੁਰਧਾਮਾਂ ਦੇ ਯਾਤਰਾ ਲਈ ਪਾਕਿਸਤਾਨ ਜਾਣ ਅਤੇ ਦਰਸ਼ਨ ਕਰਕੇ ਵਾਪਸ ਆਉਣ ਵਾਲੇ ਸਿੱਖ ਸ਼ਰਧਾਲੂਆ ਤੋਂ 200 ਰੁਪਏ ਪ੍ਰਤੀ ਵਿਅਕਤੀ ਸਰਹੱਦ ਪਾਰ ਕਰਨ ਸਮੇਂ ਐਂਟਰੀ ਫੀਸ ਵਸੂਲ ਕਰਨ ਦੇ ਜਾਰੀ ਫੁਰਮਾਨ ਦੀ ਨਿੰਦਾ ਕੀਤੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਦੇ ਜੱਥੇ ਸਾਲ ਵਿਚ ਚਾਰ ਵਾਰ ਪਾਕਿਸਤਾਨ ਗੁਰਧਾਮ ਦਰਸ਼ਨਾਂ ਲਈ ਭੇਜੇ ਜਾਂਦੇ ਹਨ ਤੇ ਆਉਂਦੇ ਦਿਨਾਂ ਵਿਚ ਖਾਲਸਾ ਸਾਜਨਾ ਦਿਵਸ ਮੌਕੇ ਵੀ ਸ਼੍ਰੋਮਣੀ ਕਮੇਟੀ ਵਲੋਂ ਜੱਥਾ ਪਾਕਿਸਤਾਨ ਨੂੰ ਭੇਜਿਆ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵਲੋਂ ਸ਼ਰਧਾਲੂਆਂ ਲਈ ਰੱਖੀ ਹੋਈ 200 ਰੁਪਏ ਐਂਟਰੀ ਫ਼ੀਸ ਮੰਦਭਾਗੀ ਗੱਲ ਹੈ ਤੇ ਇਸ ਨਾਲ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਕਤ ਐਂਟਰੀ ਫ਼ੀਸ ਤੁਰੰਤ ਰੱਦ ਕੀਤੀ ਜਾਵੇ।

 

 

PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
  

© Punjab Lok Samachar | All Rights Reserved