ਯੂਰੀਆ-ਡੀਏਪੀ ਸਪਲਾਈ ‘ਤੇ ਕੇਂਦਰ ਦੀ ਨਜ਼ਰ: J. P. Nadda ਨੇ ਰਾਜਾਂ ਨਾਲ ਕੀਤੀ ਗੱਲਬਾਤ, Shivraj Singh Chouhan ਨਾਲ ਵੀ ਮੁਲਾਕਾਤ
ਨਵੀਂ ਦਿੱਲੀ, 2 ਅਪ੍ਰੈਲ ( ਪੰਜਾਬ ਸਮਾਚਾਰ ਬਿਓਰੋ )
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੇ ਯੂਰੀਆ ਅਤੇ ਡੀ.ਏ.ਪੀ. ਦੀ ਉਪਲਬਧਤਾ ਬਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ। ਇਸ ਮੌਕੇ ਉਨ੍ਹਾਂ ਨੇ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸੰਸਦ ਵਿਚ ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਕਰ ਰਹੇ ਹਨ।