ਤਾਜ਼ਾ ਖਬਰਾਂ
BREAKING

ਕ੍ਰੈਸਟ ਘੁਟਾਲਾ: ਖਾਤਾ ਵਿਭਾਗ ਮੁਖੀ ਗ੍ਰਿਫ਼ਤਾਰ, 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ

 


ਚੰਡੀਗੜ੍ਹ, 2 ਅਪ੍ਰੈਲ  ( ਪੰਜਾਬ ਸਮਾਚਾਰ ਬਿਓਰੋ )

ਸੈਕਟਰ-19 ਸਥਿਤ ਕ੍ਰੈਸਟ ਨਾਲ ਜੁੜੇ ਕਰੋੜਾਂ ਦੇ ਧੋਖਾਧੜੀ ਮਾਮਲੇ ਵਿਚ ਪੁਲਿਸ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ। ਈ.ਓ.ਪੀ.ਐਸ. ਥਾਣਾ ਸੈਕਟਰ-17 ਚੰਡੀਗੜ੍ਹ ਵਿਖੇ ਬੀ.ਐਨ.ਐਸ. ਦੀਆਂ ਧਾਰਾਵਾਂ 316(5), 318(4), 336(3), 338, 340(2), 61(2) ਤਹਿਤ ਦਰਜ ਮਾਮਲੇ ਸੰਬੰਧੀ ਕਾਰਵਾਈ ਕਰਦਿਆਂ ਕ੍ਰੈਸਟ ਦੇ ਖਾਤਾ ਵਿਭਾਗ ਮੁਖੀ ਸਾਹਿਲ ਕੁੱਕੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਸ਼ੁਰੂਆਤ ਕ੍ਰੈਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਕੀਤੀ ਗਈ ਸ਼ਿਕਾਇਤ ’ਤੇ ਹੋਈ ਸੀ, ਜਿਸ ਵਿਚ ਲਗਭਗ 83 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਆਈ.ਡੀ.ਐਫ਼.ਸੀ. ਫਸਟ ਬੈਂਕ ਦੇ ਅਧਿਕਾਰੀਆਂ ਅਭੈ ਕੁਮਾਰ, ਸੀਮਾ ਧੀਮਾਨ ਅਤੇ ਰਿਭਵ ਰਿਸ਼ੀ ’ਤੇ ਲਗਾਏ ਗਏ ਹਨ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸਾਹਿਲ ਕੁੱਕੜ ਦਾ ਮੋਬਾਈਲ ਨੰਬਰ ਕ੍ਰੈਸਟ ਦੇ ਆਈ.ਡੀ.ਐਫ਼.ਸੀ. ਬੈਂਕ ਖਾਤੇ ਨਾਲ ਰਜਿਸਟਰ ਸੀ, ਜਿਸ ’ਤੇ ਸਾਰੇ ਲੈਣ-ਦੇਣ ਦੇ ਐਸ.ਐਮ.ਐਸ. ਸੁਨੇਹੇ ਆਉਂਦੇ ਸਨ। ਇਸ ਤੋਂ ਇਲਾਵਾ ਜਾਲਸਾਜ਼ੀ ਨਾਲ ਬੈਂਕ ਸਟੇਟਮੈਂਟ ਤਿਆਰ ਕਰਨ ਵਿਚ ਉਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਸਾਹਿਲ ਕੁੱਕੜ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਉਸ ਨੂੰ 3 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਵਲੋਂ ਪੈਸਿਆਂ ਦੀ ਲੈਣ-ਦੇਣ ਦੀ ਲੜੀ (ਕੈਸ਼ ਟ੍ਰੇਲ) ਨੂੰ ਖੰਗਾਲਣ ਲਈ ਅਗਲੀ ਜਾਂਚ ਜਾਰੀ ਹੈ।

 

 

PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
  

© Punjab Lok Samachar | All Rights Reserved